CORRIDOR SHRI KARTARPUR SAHIB

ਲਾਘਾਂ ਕਰਤਾਰਪੁਰ ਸਾਹਿਬ

edit

(ਲੇਖਕ ਸੈਬਂਰ ਸਿੰਘ ਗਾਹਲੇ +91-94648-77740)


ਸੰਨ 1947 ਜਦੋ ਦੇਸ ਦੋ ਹਿੱਸਿਆਂ ਵਿਚ ਵੰਡਿਆਂ ਗਿਆ, ਜਦੋ ਦੇਸ ਦੀ ਵੰਡ ਹੋਈ ਤਾਂ ਕਈ ਧਾਰਮਿਕ ਇਤਿਹਾਸਕ ਅਸਥਾਨ ਭਾਰਤ ਵਿਚ ਰਹਿ ਗਏ ਅਤੇ ਕਈ ਥਾਰਮਿਕ ਇਤਿਹਾਸਕ ਅਸਥਾਨ ਪਾਕਿਸਤਾਨ ਵਿਚ, ਪਰ ਦੋਵਾਂ ਪਾਸੇ ਬਣੇ ਧਾਰਮਿਕ ਅਸਥਾਨਾਂ ਨੂੰ ਦੋਵੇ ਪਾਸੇ ਵਸਦੇ ਲੋਕ ਬੜੀ ਸਰਦਾਂ ਅਤੇ ਆਸਥਾ ਨਾਲ ਪੂਜਦੇ ਆਏ ਹਨ ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਮਹਾਨ ਅਸਥਾਨ ਦਰਬਾਰ ਸਾਹਿਬ ਕਰਤਾਰਪੁਰ ਜੋ ਅੱਜ ਪਾਕਿਸਤਾਨ ਦੇ ਜਿਲਾ ਨਾਰੋਵਾਲ ਵਿਚ ਸਥਿਤ ਹੈ ਅਤੇ ਲਹੌਰ ਤੋ 120 ਕਿਲੋਮੀਟਰ ਦੂਰ ਹੈ, ਅਤੇ ਭਾਰਤ ਦੀ ਸਰਹੱਦ ਤੋ ਕੁੱਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜਿਸਦੇ ਦਰਸਨ ਕਰਨ ਲਈ ਭਾਰਤ ਦੀਆਂ ਸੰਗਤਾਂ ਨੂੰ ਪਾਕਿਸਤਾਨ ਦਾ ਵੀਜਾ ਲੈਕੇ ਜਾਣਾ ਪੈਦਾਂ ਸੀ ਅਤੇ ਹੋਰ ਬੜੀਆਂ ਮੁਸਕਲਾਂ ਦਾ ਸਾਹਮਣਾ ਕਰਨਾਂ ਪੈਦਾਂ ਸੀ । ਜਿਸ ਕਾਰਨ ਭਾਰਤ ਦੀਆਂ ਸੰਗਤਾਂ ਚਾਹੁੰਦੀਆਂ ਸਨ ਕਿ ਕਰਤਾਰਪੁਰ ਸਾਹਿਬ ਦੇ ਦਰਸਨਾਂ ਲਈ ਭਾਰਤ-ਪਾਕਿਸਤਾਨ ਦੇ ਬਾਰਡਰ ਤੇ ਕੋਰੀਡੋਰ ਬਣਾਇਆ ਜਾਵੇ ਅਤੇ ਸੰਗਤਾਂ ਨੂੰ ਦਰਸਨ ਕਰਨ ਦੀ ਛੋਟ ਦਿੱਤੀ ਜਾਵੇ, ਇਹ ਮਾਮਲਾ ਕਾਫੀ ਸਾਲਾਂ ਤੋ ਭਖਦਾ ਆ ਰਿਹਾ ਸੀ । ਪ੍ਰੰਤੂ ਕਦੇ ਵੀ ਸਿਰੇ ਨਾਂ ਚੜ ਸਕਿਆ ਸੀ, ਕਿਉਕਿ ਦੋਵੇ ਦੇਸਾਂ ਵਿਚ ਆਪਸੀ ਮੱਤ-ਭੇਦ ਸਨ, ਆਪਸੀ ਸਬੰਧਾਂ ਵਿਚ ਖਟਾਸ ਸੀ, ਪਰ ਫਿਰ ਵੀ ਸਿੱਖ ਸੰਗਤਾਂ ਨੇ ਆਸ ਨਹੀ ਛੱਡੀ ਸੀ ਨਾਨਕ ਨਾਮ ਲੇਵਾ ਸੰਗਤ ਆਪਣੀ ਰੋਜਾਨਾਂ ਅਰਦਾਸ ਵਿਚ ਇਹੋ ਬੇਨਤੀ ਕਰਦੇ ਸਨ ਕਿ ਵਿਛੜੇ ਗੁਰਧਾਮਾਂ ਦੇ ਦਰਸਨ ਦੀਦਾਰ ਕਰਵਾਉਣਾ ਜੀ ।। ਕਰਤਾਰਪੁਰ ਸਾਹਿਬ ਦੇ ਦਰਸਨ ਕਰਨ ਲਈ ਕੋਰੀਡੋਰ ਦੀ ਮੰਗ ਸਭਤੋ ਪਹਿਲਾਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵਡਾਲਾ ਸਾਹਿਬ ਨੇ ਕੀਤੀ, ਜੋ ਕਈ ਸਾਲ ਲਗਾਤਾਰ ਲਾਘਾਂ ਖੋਲਣ ਲਈ ਅਰਦਾਸ ਕਰਦੇ ਰਹੇ, ਅਤੇ ਉਹ ਜੂਨ 2018 ਵਿਚ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਬਿਰਾਜੇ, ਵਿਧਾਨ ਸਭਾ ਸੈਸਨ ਸਾਲ 2010 ਵਿਚ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋ ਕੋਰੀਡੋਰ ਦੀ ਮੰਗ ਸਬੰਧੀ ਮਤਾ ਪਾਸ ਕੀਤਾ ਗਿਆ, ਜਿਸਤੇ ਅਗਾਹ ਕੋਈ ਅਮਲ ਨਾਂ ਕੀਤਾ ਜਾਣ ਕਰਕੇ ਮਾਮਲਾ ਵਿਚ-ਵਿਚਾਲੇ ਹੀ ਰਹਿ ਗਿਆ ਸੀ । ਸਮਾਂ ਬੀਤਦਾ ਗਿਆ ਸਰਕਾਰ ਬਦਲ ਗਈ ਪਰ ਸਿੱਖ ਸੰਗਤਾਂ ਦੀਆਂ ਉਮੀਦਾਂ ਤੇ ਕੋਈ ਖਰ੍ਹਾ ਨਾ ਉਤਰਿਆ ।

ਸਾਲ 2018 ਵਿਚ ਪਾਕਿਸਤਾਨ ਵਿਚ ਇਮਰਾਨ ਖਾਨ ਦੀ ਅਗਵਾਈ ਵਿਚ ਸਰਕਾਰ ਬਣੀ ਤਾਂ ਸਹੁੰ ਚੁੱਕ ਸਮਾਗਮ ਵਿਚ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਦਿੱਤਾ ਗਿਆ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਦੀ ਤਾਜਪੋਸੀ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਪਹੁੰਚੇ ਜਿੱਥੇ ਪਾਕਿਸਤਾਨ ਆਰਮੀ ਚੀਫ ਨੇ ਉਨ੍ਹਾਂ ਨੂੰ ਜੱਫੀ ਪਾਕੇ ਸਵਾਗਤ ਕੀਤਾ, ਜਿਸਦੇ ਚੜਦੇ ਪੰਜਾਬ ਹੀ ਨਹੀ ਸਗੋ ਪੂਰੇ ਭਾਰਤ ਵਿਚ ਸਿਆਸਤ ਕੀਤੀ ਗਈ ਸਿੱਧੂ ਦਾ ਵਿਰੋਧ ਕੀਤਾ ਗਿਆ, ਸਿੱਧੂ ਨੇ ਆਪਣੀ ਸਫਾਈ ਵਿਚ ਕਿਹਾ ਕਿ ਆਰਮੀ ਚੀਫ ਪਾਕਿਸਤਾਨ ਨੇ ਸਿੱਧੂ ਨੂੰ ਕਿਹਾ ਕਿ ਸਾਡੀ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਪਹਿਲ ਕਰੇਗੀ ਤਾਂ ਫਿਰ ਇਨ੍ਹੀ ਵੱਡੀ ਖੁਸੀ ਦੀ ਗੱਲ ਸੁਣਕੇ ਕੌਣ ਜੱਫੀ ਨਹੀ ਪਾਵੇਗਾ, ਪਰ ਫਿਰ ਵੀ ਵਿਰੋਧੀਆਂ ਨੇ ਸਿੱਧੂ ਦਾ ਪੂਰਾ ਵਿਰੋਧ ਕੀਤਾ, ਵਿਰੋਧੀਆਂ ਨੇ ਸਿੱਧੂ ਨੂੰ ਗਦਾਰ ਤੱਕ ਕਹਿ ਦਿੱਤਾ । ਪ੍ਰੰਤੂ ਜਦੋ ਹੀ ਪਾਕਿਸਤਾਨ ਨੇ ਪਹਿਲ ਕਰਕੇ ਦੱਸ ਦਿੱਤਾ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੋਰੀਡੋਰ ਬਣਾਵੇਗਾ, ਜਿਸਦਾ ਉਦਘਾਟਨ 28 ਨਵੰਬਰ 2018 ਨੂੰ ਕੀਤਾ ਗਿਆ, ਉਤਘਾਟਨ ਹੋਣ ਤੋ ਕੁੱਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਕਿ ਅਸੀ ਵੀ ਕੋਰੀਡੋਰ ਬਣਾਵਾਂਗੇ, ਅਤੇ ਅਸੀ ਪਾਕਿਸਤਾਨ ਦੀ ਇਸ ਪਹਿਲ ਕਦਮੀ ਦਾ ਸਵਾਗਤ ਕਰਦੇ ਹਾਂ ਫਿਰ ਸਾਰੀਆਂ ਰਾਜਨੀਤਿਕ ਪਾਰਟੀਆ ਵਿਚ ਇਸਦਾ ਕਰੈਡਿਟ ਲੈਣ ਦੀ ਦੌੜ ਲੱਗ ਗਈ, ਹਰ ਛੋਟਾ-ਵੱਡਾ ਲੀਡਰ ਕਹਿਣ ਲੱਗਾ ਕਿ ਮੈ ਮੰਗ ਰੱਖੀ ਸੀ ਤਾਂ ਇਹ ਹੋਇਆ, ਪ੍ਰੰਤੂ ਸਾਰਾ ਦੇਸ ਜਾਣਦਾ ਹੈ ਕਿ ਕਿਸਨੇ ਪਹਿਲ ਕੀਤੀ ਅਤੇ ਇਸਦਾ ਸਿਹਰਾ ਕਿਸਦੇ ਸਿਰ ਜਾਂਦਾ ਹੈ । ਜੋ 71 ਸਾਲਾਂ ਵਿਚ ਨਾਂ ਹੋ ਸਕਿਆ ਉਹ ਇਮਰਾਨ ਸਰਕਾਰ ਬਣਨ ਦੇ ਤਿੰਨ੍ਹ ਮਹੀਨਿਆ ਵਿਚ ਹੋ ਗਿਆ । 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ੍ਹੋ ਇਸ ਲਾਂਘੇ ਨੂੰ ਬਣਾਉਣ ਲਈ ਐਲਾਨ ਕੀਤਾ ਗਿਆ, ਜਿਸਦਾ ਸਾਰੀਆਂ ਪਾਰਟੀਆਂ ਨੇ ਸਵਾਗਤ ਕੀਤਾ ਅਤੇ ਸਲਾਘਾਂਯੋਗ ਕਦਮ ਕਰਾਰ ਦਿੱਤਾ । ਮਿਤੀ 26 ਨਵੰਬਰ 2018 ਨੂੰ ਕਰਤਾਰਪੁਰ ਲਾਂਘੇ ਲਈ ਸਮਾਗਮ ਰੱਖਿਆ ਗਿਆ, ਜਿਸਦਾ ਉਦਘਾਟਨ ਕਰਨ ਲਈ ਭਾਰਤ ਦੇ ਉਪ ਰਾਸਟਰਪਤੀ ਵੈਕਿਆ ਨਾਇਡੂ ਅਤੇ ਚੜਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਅਤੇ ਉਨ੍ਹਾਂ ਨਾਲ ਪੰਜਾਬ ਕੈਬਨਿਟ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਕੇਦਂਰ ਦੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ ਪ੍ਰੰਤੂ ਇੱਥੇ ਵੀ ਸਿਆਸਤ ਦਾ ਰੰਗ ਖੂਬ ਚੜਾਇਆ ਹੋਇਆ ਸੀ, ਜਿਸਤੇ ਹੱਲਾ-ਗੁੱਲਾ ਹੋਣਾ ਲਾਜਮੀ ਸੀ, ਮਾਮਲਾ ਇਹ ਸੀ ਕਿ ਉਦਘਾਟਨ ਲਈ ਜੋ ਨੀਹਂ ਪੱਥਰ ਬਣਾਇਆ ਗਿਆ ਸੀ, ਉਸਤੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਨਾਮ ਥੱਲੇ ਅਤੇ ਸਾਬਕਾ ਸਰਕਾਰ ਦੇ ਨਾਮ ਉਪਰ ਸਨ, ਕਿਉਕਿ ਇਹ ਨੀਹ ਪੱਥਰ ਭਾਰਤ ਸਰਕਾਰ ਵੱਲੋ ਬਣਵਾਕੇ ਭੇਜਿਆ ਗਿਆ ਸੀ, ਜਿਸ ਵਿਚ ਅਕਾਲੀ ਦਲ (ਬ) ਭਾਈਵਾਲ ਪਾਰਟੀ ਹੈ । ਜਿਸਤੇ ਇਤਰਾਜ ਕਰਦਿਆ ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਹਂ ਪੱਥਰ ਤੇ ਲਿਖੇ ਮੁੱਖ ਮੰਤਰੀ ਪੰਜਾਬ ਦੇ ਨਾਮ ਅਤੇ ਆਪਣੇ ਨਾਮ ਤੇ ਕਾਲੀ ਟੇਪ ਲਗਾ ਦਿੱਤੀ ਅਤੇ ਕਿਹਾ ਕਿ ਸਾਨੂੰ ਨੀਹ ਪੱਥਰ ਤੇ ਛਪੇ ਨਾਮ ਦੀ ਲੋੜ ਨਹੀ ਅਸੀ ਸੇਵਾ ਵਜੋ ਕੰਮ ਕਰਦੇ ਹਾਂ । ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਮੈਬਂਰ ਪਾਰਲੀਮੈਟਂ ਬੀਬੀ ਹਰਸਿਮਰਤ ਕੌਰ ਬਾਦਲ ਜਦੋ ਹੀ ਆਪਣੀ ਭਾਸਨ ਸੁਰੂ ਕਰਨ ਲੱਗੇ ਤਾਂ ਸੰਤ ਸਮਾਜ ਉਥੋ ਉਠਕੇ ਚਲਾ ਗਿਆ, ਜਿੰਨ੍ਹਾਂ ਦਾ ਕਹਿਣਾ ਸੀ ਕਿ ਅਸੀ ਸ੍ਰੋਮਣੀ ਅਕਾਲੀ ਦਲ (ਬ) ਦੇ ਕਿਸੇ ਵੀ ਲੀਡਰ ਦਾ ਭਾਸਨ ਨਹੀ ਸੁਣਨਾਂ, ਇਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਵੱਲ੍ਹੋ ਆਪਣੇ ਭਾਸਨ ਦੌਰਾਨ ਨਿਸaਾਨਾ ਕਾਂਗਰਸ ਵੱਲ ਲਗਾਇਆ ਗਿਆ, ਜਿਸਦਾ ਨਾਂ ਸਿਰਫ ਵਿਰੋਧੀਆਂ ਨੇ ਬੁਰਾ ਮਨਾਇਆ ਸਗੋ ਆਪਣਿਆ ਨੇ ਵੀ ਕਿਹਾਂ ਕਿ ਇਸ ਸਟੇਜ ਤੋ ਇਸ ਤਰ੍ਹਾਂ ਬੋਲਣਾ ਨਹੀ ਚਾਹੀਦਾ ਸੀ ।

ਇਸੇ ਸਟੇਜ ਤੋ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਬੋਲੇ ਜਿੰਨ੍ਹਾਂ ਨੇ ਇਸ ਕੋਰੀਡੋਰ ਬਣਨ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਕਿਹਾਂ ਕਿ ਪੰਜਾਬ ਵਿਚ ਨਸaੇ ਦੇ ਤਸਕਰਾਂ ਨੂੰ ਬਖਸਿਆ ਨਹੀ ਜਾਵੇਗਾ, ਸਾਰੇ ਮਗਰਮੱਛਾਂ ਨੂੰ ਫੜ ਲਿਆ ਜਾਵੇਗਾ, ਇਸਤੇ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਸਾਥੀਆਂ ਸਮੇਤ ਰੌਲਾ-ਰੱਪਾ ਪਾਇਆ ਅਤੇ ਸੁਨੀਲ ਜਾਖੜ ਦੇ ਭਾਸਨ ਨੂੰ ਨਾਂ ਸੁਣਨਾਂ ਪਸੰਦ ਕੀਤਾ ।

ਇਸ ਉਦਘਾਟਨੀ ਸਮਾਰੋਹ ਵਿਚ ਖੂਬ ਸਿਆਸੀ ਤੀਰ ਚਲਾਏ ਗਏ, ਜਿੱਥੇ ਦੋ ਤੁੱਕਾਂ ਤਾਂ ਬਣਦੀਆਂ ਹਨ

ਕਰਤਾਰਪੁਰ ਲਾਂਘੇ ਦੇ ਖੁੱਲਣ ਦੀ ਜੇ ਗੱਲ ਕਰੀਏ, ਦਿਲ ਕਰਦਾ ਸੀ, ਇੱਕ-ਦੂਜੇ ਨੂੰ ਗਲ ਲਾ ਲਈਏ, ਪਰ ਸਿਆਸੀ ਲੋਕ ਇੱਕ ਦੂਜੇ ਦੇ ਗਲ ਪੈਦੇ ਮੈ ਵੇਖੇ, ਹਰ ਲੀਡਰ ਇੱਕ-ਦੂਜੇ ਨੂੰ ਚਾਹੁੰਦਾ ਸੀ ਥੱਲੇ ਲਾ ਲਈਏ


ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਪਾਤਸaਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਂਗੁਰਪੁਰਬ ਲਈ ਇੱਕ ਮਹਾਨ ਕਰਤਾਰਪੁਰ ਗੇਟ ਬਣਾਉਣ ਦਾ ਐਲਾਨ ਕੀਤਾ, ਅਤੇ ਕਿਹਾਂ ਕਿ ਇਸ ਲਾਂਘੇ ਰਾਂਹੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸਨ ਕਰਨ ਲਈ ਕਿਸੇ ਵੀਜਾ ਦੀ ਲੋੜ ਨਹੀ ਹੈ, ਇੱਥੇ ਕੋਈ ਵੀ ਆਕੇ ਦਰਸਨ ਦੀਦਾਰ ਕਰ ਸਕਦਾ ਹੈ, ਇਸਦੇ ਨਾਲ ਹੀ ਮੁੱਖ ਮੰਤਰੀ ਸਾਹਿਬ ਨੇ ਮੰਗ ਕੀਤੀ ਕਿ ਪਾਕਿਸਤਾਨ ਭਾਰਤ ਨੂੰ ਆਨ ਅਰਾਈਵਲ (ਪਾਕਿਸਤਾਨ ਪਹੁੰਚਣ ਤੇ ਹੀ ਵੀਜਾ) ਦੇਣ ਦੀ ਛੋਟ ਵੀ ਦੇਵੇ ਤਾਂ ਕਿ ਸੰਗਤਾਂ ਹੋਰ ਗੁਰੂਦੁਆਰਾ ਸਾਹਿਬ ਦੇ ਵੀ ਦਰਸਨ ਕਰ ਸਕਣ । ਇਸ ਉਦਾਘਟਨ ਮੌਕੇ ਮੁੱਖ ਮਹਿਮਾਨ ਵਜੋ ਪਹੁੰਚੇ ਉਪ ਰਾਸਟਰਪਤੀ ਵੈਕਿਆ ਨਾਇਡੂ ਨੇ ਕਿਹਾਂ ਕਿ ਭਾਰਤ ਚਾਹੁੰਦਾ ਹੈ ਕਿ ਮਿਲਕੇ ਅੱਤਵਾਦ ਨਾਲ ਲੜਿਆ ਜਾਵੇ ।

ਇਸ ਦੌਰਾਨ ਨਿਤਿਨ ਗਡਕਰੀ ਆਵਾਜਾਈ ਮੰਤਰੀ ਭਾਰਤ ਬੋਲੇ ਕਿ ਇਹ ਲਾਂਘਾ ਬਣਾਉਣ ਦਾ ਜਿੰਮਾਂ ਮੈਨੂੰ ਮਿਲਿਆ ਹੈ ਤੇ ਮੈ ਇਹ ਜਿਮੇਵਾਰੀ ਨਿਭਾਵਾਂਗਾ ਅਤੇ ਇਸ ਕੋਰੀਡੋਰ ਨੂੰ 4-5 ਮਹੀਨੇ ਦੇ ਅੰਦਰ-ਅੰਦਰ ਤਿਆਰ ਕਰਵਾ ਦਿਆਂਗਾ । ਇਸ ਸਮਾਗਮ ਦੌਰਾਨ ਸ੍ਰੋਮਣੀ ਅਕਾਲੀ ਦਲ (ਬ) ਵੱਲੋ ਪੈਦਲ ਕੀਰਤਨ ਮਾਰਚ ਕੱਢਿਆ ਗਿਆ, ਜਿਸ ਵਿਚ ਸਮੂਹ ਸੰਗਤਾਂ ਨੇ ਹਿੱਸਾ ਲਿਆ ਅਤੇ ਗੁਰਬਾਨੀ ਕੀਰਤਨ ਦਾ ਆਨੰਦ ਮਾਣਿਆ, ਜਿਸਦੀ ਅਗਵਾਈ ਬੀਬੀ ਜੰਗੀਰ ਕੌਰ ਨੇ ਕੀਤੀ ਜਿਸ ਵਿਚ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਮੂਲੀਅਤ ਕੀਤੀ ।

ਭਾਰਤ ਦੇ ਸਮਾਗਮ ਵਿਚ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੂੰ ਸੱਦਾ ਪੱਤਰ ਨਹੀ ਦਿੱਤਾ ਗਿਆ ਜਿਸਤੇ ਚੀਮਾਂ ਨੇ ਇਤਰਾਜ ਜਤਾਇਆ, ਜਿਸਦਾ ਜਵਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿਂੱਤਾ ਕਿਹਾਂ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਸੱਦਾ ਦੇਣਾ ਬਣਦਾ ਸੀ, ਉਨ੍ਹਾਂ ਦੀ ਨਰਾਜਗੀ ਵਾਜਿਬ ਹੈ, ਪਰ ਸੱਦਾ ਤਾਂ ਨਹੀ ਦਿੱਤਾ ਜਾ ਸਕਿਆ ਕਿਉਕਿ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਕੇਦਂਰ ਸਰਕਾਰ ਦਾ ਸੀ, ਜਿਸ ਕਾਰਨ ਕਈ ਪ੍ਰੋਟੋਕਾਲ ਦੀ ਪਾਲਣਾ ਨਾਂ ਹੋ ਸਕੀ ।


ਇੱਧਰ ਭਾਰਤ ਵਿਚ ਸਮਾਗਮ ਸੰਪੰਨ ਹੋਇਆ ਅਤੇ ਉਧਰ ਪਾਕਿਸਤਾਨ ਵਿਚ ਸਮਾਗਮ ਦੀ ਤਿਆਰੀ ਸੁਰੂ ਹੋ ਗਈ । ਪਾਕਿਸਤਾਨ ਵੱਲੋ ਕੋਰੀਡੋਰ ਦਾ ਉਦਾਘਟਨ 28 ਨਵੰਬਰ 2018 ਨੂੰ ਕੀਤਾ ਗਿਆ, ਜਿਸ ਵਿਚ ਭਾਰਤ ਦੇ ਵਿਦੇਸ ਮੰਤਰੀ ਸੁਸਮਾ ਸਵਰਾਜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੌਵਾਲ ਨੂੰ ਸੱਦਾ ਪੱਤਰ ਭੇਜਿਆ ਗਿਆ, ਜਿੰਨ੍ਹਾਂ ਵਿਚੋ ਸੁਸਮਾ ਸਵਰਾਜ ਨੇ ਜਾਣ ਤੋ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਜਿੰਨ੍ਹਾਂ ਸਮਾਂ ਪਾਕਿਸਤਾਨ ਅੱਤਵਾਦੀ ਭੇਜਣਾ ਬੰਦ ਨਹੀ ਕਰਦਾ ਉਨ੍ਹਾਂ ਸਮਾਂ ਨਹੀ ਜਾਂਵਾਗੀ ਪਾਕਿਸਤਾਨ ਅਤੇ ਨਾਂ ਹੀ ਸਾਰਸ ਮੇਲੇ ਵਿਚ ਭਾਰਤ ਹਿੱਸਾ ਲਵੇਗਾ, ਇਸ ਲਈ ਉਨ੍ਹਾਂ ਨੇ ਆਪਣੇ ਥਾਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਡਿਊਟੀ ਲਗਾ ਦਿੱਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਾਣ ਤੋ ਮਨ੍ਹਾਂ ਕਰ ਦਿੱਤਾ ਕਿਹਾਂ ਕਿ ਜਦੋ ਪਾਕਿਸਤਾਨ ਵੱਲੋ ਸਰਹੱਦ ਤੇ ਗੋਲੀਬਾਰੀ ਪੱਕੀ ਬੰਦ ਕੀਤੀ ਜਾਵੇਗੀ, ਜਦੋ ਸਰਹੱਦ ਤੇ ਬਿਨ੍ਹਾਂ ਵਜਾ ਮਾਰੇ ਜਾ ਰਹੇ ਭਾਰਤ ਦੇ ਫੌਜੀਆਂ ਨੁੰ ਨਿਸਾਨਾ ਬਣਾਉਣਾ ਬੰਦ ਕੀਤਾ ਜਾਵੇਗਾ ਮੈ ਉਦੋ ਪਾਕਿਸਤਾਨ ਜਾਵਾਂਗਾ, ਜਿਨ੍ਹਾਂ ਨੇ ਕਿਹਾਂ ਕਿ ਨਵਜੋਤ ਸਿੰਘ ਸਿੱਧੂ ਜਾਣਾ ਚਾਹੁੰਦੇ ਹਨ ਤਾਂ ਜਾ ਸਕਦੇ ਹਨ ।

ਪਾਕਿਸਤਾਨ ਦੀ ਇਮਰਾਨ ਸਰਕਾਰ ਵੱਲੋ ਰੱਖੇ ਗਏ ਉਦਾਘਟਨੀ ਸਮਾਰੋਹ ਦੀ ਸੁਰੂਆਤ ਨਾਲ ਕੀਤੀ ਗਈ । ਜਿਸ ਵਿਚ ਹਿੱਸਾ ਲੈਣ ਲਈ ਸਭ ਤੋ ਪਹਿਲਾਂ 27 ਨਵੰਬਰ 2018 ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੇ ਮੈਬਂਰ ਪਾਰਲੀਮੈਟਂ ਔਜਲਾ ਬਾਘਾ ਬਾਰਡਰ ਰਾਂਹੀ ਪਾਕਿਸਤਾਨ ਪਹੁੰਚੇ, ਜਿਥੇ ਸਿੱਧੂ ਤੋ ਪੱਤਰਕਾਰਾਂ ਨੇ ਕਈ ਸਵਾਲ ਪੁੱਛੇ ਜਿੰਨ੍ਹਾਂ ਵਿਚੋ ਇੱਕ ਸੀ ਕਿ ਤੁਹਾਡੇ ਵਿਰੋਧੀ ਕਹਿੰਦੇ ਸਨ ਕਿ ਤੁਸੀ ਪਾਕਿਸਤਾਨ ਜਾਕੇ ਆਏ ਹੋ, ਤੁਸੀ ਗਦਾਰ ਹੋ ਅਤੇ ਹੁਣ ਉਹ ਵੀ ਪਾਕਿਸਤਾਨ ਆ ਰਹੇ ਹਨ, ਕੀ ਕਹਿਣਾ ਚਾਹੋਗੇ ਤਾਂ ਸਿਧੂ ਨੇ ਆਪਣੇ ਹੀ ਅੰਦਾਜ ਵਿਚ ਸਾਇਰੀ ਰਾਂਹੀ ਕਿਹਾ ਕਿ


ਦੋਸਤ ਅਹਿਬਾਬ ਮੇ ਹਰ ਸਲੂਕ ਮੇਰੀ ਉਮੀਦ ਕੇ ਖਿਲਾਫ ਕੀਆ

ਅਬ ਮੈ ਂਇਤਕਾਮ ਲੇਤਾ ਹੂੰ, ਜਾਓ ਮੈਨੇ ਤੁਮੇ ਮਾਫ ਕੀਆ


ਇਸੇ ਦੌਰਾਨ ਸਿੱਧੂ ਨੇ ਇੱਕ ਹੋਰ ਸੇਅਰ ਕਿਹਾਂ


ਬਾਬਾ ਨਾਨਕ ਤੇ ਬਾਬਾ ਫਰੀਦ ਦੋਵੇ, ਸਾਥੋ ਕਰਦੇ ਨੇ ਇਹ ਉਮੀਦ ਦੋਵੇ,

ਪਿਆਰ ਬੀਜਿਓ ਖੁਸaੀਆ ਦੀ ਫਸਲ ਉਗੂ, ਸਾਨੂੰ ਕਰਦੇ ਨੇ ਇਹੋ ਤਾਕੀਰ ਦੋਵੇ


ਇਸ ਗੱਲਬਾਤ ਦੌਰਾਨ ਸਿੱਧੂ ਨੇ ਦੋਵਾਂ ਦੇਸaਾ ਨੁੰ ਕਿਹਾਂ ਕਿ ਧਰਮ ਨੂੰ ਰਾਜਨੀਤੀ ਅਤੇ ਆਤੰਕਵਾਦ ਦੇ ਚਮਸੇ ਨਾਲ ਨਾਂ ਵੇਖੋ ।

28 ਨਵੰਬਰ 2018 ਉਹ ਇਤਿਹਾਸਕ ਦਿਨ, ਜਦੋ ਪਾਕਿਸਤਾਨ ਵੱਲ੍ਹੋ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਦਾ ਨੀਹਂ ਪੱਥਰ ਰੱਖਿਆ ਜਾਣਾ ਸੀ, ਇਸ ਦਿਨ ਭਾਰਤ ਤੋ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕੇਦਂਰੀ ਮੰਤਰੀ ਹਰਦੀਪ ਸਿੰਘ ਪੁਰੀ, ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਂਲ ਵੀ ਪਹੁੰਚੇ । ਸਮਾਗਮ ਦੀ ਸੁਰੂਆਤ ਦੁਪਿਹਰ 2 ਵਜੇ ਕੀਤੀ ਗਈ, ਅਤੇ ਕੋਰੀਡੋਰ ਦਾ ਨੀਹਂ ਪੱਥਰ ਦੁਪਿਹਰ 3 ਵਜੇ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖਾਨ ਨੇ ਰੱਖਿਆ, ਜਿੰਨ੍ਹਾਂ ਨਾਲ ਨਵਜੋਤ ਸਿੰਘ ਸਿੱਧੂ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਗੋਬਿੰਦ ਸਿੰਘ ਲੌਗੋਵਾਲ ਹਾਜਰ ਸਨ । ਇੱਥੇ ਇਮਰਾਨ ਸਰਕਾਰ ਵੱਲ੍ਹੋ ਐਲਾਨ ਕੀਤਾ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਵੀਜਾ ਮੁਕਤ ਹੋਵੇਗਾ, ਜਿੱਥੇ ਤੁਹਾਨੂੰ ਕਿਸੇ ਵੀਜਾ ਦੀ ਜਰੂਰਤ ਨਹੀ ਹੋਵੇਗੀ । ਇਸਦੇ ਨਾਲ ਹੀ ਪਾਕਿਸਤਾਨ ਦੇ ਰੇਲਵੇ ਮੰਤਰੀ ਨੇ ਐਲਾਨ ਕੀਤਾ ਕਿ ਸ੍ਰੀ ਕਰਤਾਰਪੁਰ ਸਾਹਿਬ ਨੂੰ ਵਿਕਸਤ ਕਰਨ ਲਈ ਰੇਲਵੇ ਨਾਲ ਜੋੜਿਆ ਜਾਵੇਗਾ ।

ਸਮਾਗਮ ਦੇ ਮੰਚ ਤੋ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਮਰਾਨ ਖਾਨ ਨੇ ਆਪਣੀ ਦੋਸਤੀ ਨਿਭਾਈ, ਮੈ ਪਾਕਿਸਤਾਨ ਅਤੇ ਭਾਰਤ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋ ਂਸੁਕਰੀਆ ਅਦਾ ਕਰਦਾ ਹਾਂ, ਅੱਜ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਪੂਰੀ ਹੋਣ ਜਾ ਰਹੀ ਹੈ । ਸਿੱਧੂ ਨੇ ਅੱਗੇ ਕਿਹਾ ਕਿ ਮੈ ਦੋਵੇ ਦੇਸaਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਰਹੱਦਾਂ ਤੇ ਇੱਕ-ਦੂਜੇ ਦੇ ਜਵਾਨ ਮਾਰਨੇ ਬੰਦ ਕਰੀਏ ਕਿਉਕਿ ਉਹ ਕੋਈ ਫੌਜੀ ਨਹੀ ਮਰਦਾ ਸਗੋ ਕਿਸੇ ਮਾਂ ਦਾ ਪੁੱਤ ਮਰਦਾ ਹੈ, ਮਾਂ ਚਾਹੇ ਭਾਰਤ ਦੀ ਹੋਵੇ ਜਾਂ ਪਾਕਿਸਤਾਨ ਦੀ ।

ਇਸੇ ਮੰਚ ਤੋ ਬੀਬੀ ਹਰਸਿਮਰਤ ਕੌਰ ਬਾਦਲ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮੇਰਾ ਪਾਕਿਸਤਾਨ ਵਿਚ ਕੋਈ ਦੋਸਤ, ਰਿਸਤੇਦਾਰ ਨਹੀ ਸੀ ਇਸ ਲਈ ਮੈ ਕਦੇ ਆ ਨਾ ਸਕੀ, ਪਰ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬੁਲਾਵਾ ਆਇਆ, ਤੇ ਮੈ ਦਰਸਨ ਕਰਕੇ ਦੱਸ ਨਹੀ ਸਕਦੀ, ਕਿੰਨੀ ਖੁਸ ਹੋਈ ਹਾਂ, ਅੱਜ ਮੇਰੀ ਅਰਦਾਸ ਪੂਰੀ ਹੋਈ ਹੈ ।

ਅਖੀਰ ਵਿਚ ਮੰਚ ਤੋ ਇਮਰਾਨ ਖਾਨ ਬੋਲੇ, ਉਨ੍ਹਾਂ ਸਾਫ ਕਹਿ ਦਿੱਤਾ ਕਿ ਮੈ ਭਾਰਤ ਨਾਲ ਪਾਕਿਸਤਾਨ ਦੇ ਰਿਸਤੇ ਸੁਧਾਰਨਾਂ ਚਾਹੁੰਦਾ ਹਾਂ, ਅਗਰ ਦੋਵੇ ਦੇਸ ਮਿਲਕੇ ਕੰਮ ਕਰਨ ਤਾਂ ਦੁਨੀਆਂ ਦੀ ਸਭ ਤੋ ਵੱਡੀ ਤਾਕਤ ਬਣ ਸਕਦੇ ਹਾਂ, ਉਨ੍ਹਾਂ ਕਿਹਾ ਕਿ ਦੁਨੀਆਂ ਚੰਦ ਤੇ ਪਹੁੰਚ ਗਈ ਅਤੇ ਅਸੀ ਸਰਹੱਦਾਂ ਪਿੱਛੇ ਲੜਦੇ ਹਾਂ, ਮੈ ਹਰ ਮਸਲੇ ਦਾ ਹੱਲ ਗੱਲ-ਬਾਤ ਰਾਂਹੀ ਕਰਕੇ ਖਤਮ ਕਰਨ੍ਹਾਂ ਚਾਹੁੰਦਾ ਹਾਂ, ਅਗਰ ਭਾਰਤ ਇੱਕ ਕਦਮ ਵਧਾਵੇਗਾ ਤਾਂ ਪਾਕਿਸਤਾਨ ਦੋ ਕਦਮ ਵਧਾਵੇਗਾ । ਉਨ੍ਹਾਂ ਮੰਚ ਤੋ ਸਿੱਧੂ ਦੇ ਸੋਹਲੇ ਗਾਏ ਅਤੇ ਕਿਹਾ ਕਿ ਸਿੱਧੂ ਪਾਕਿਸਤਾਨ ਵਿਚ ਵੀ ਬਹੁਤ ਮਸਹੂਰ ਹੋ ਗਏ ਹਨ, ਅਗਰ ਇੱਥੋ ਚੋਣ ਲੜਨ ਤਾਂ ਵੀ ਜਿੱਤ ਜਾਣਗੇ । ਅਖੀਰ ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਚੇਹਰੇ ਤੇ ਇੰਨ੍ਹੀ ਖੁਸੀ ਵੇਖਕੇ ਮੈ ਬਹੁਤ ਖੁਸa ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਗੁਰਪੁਰਬ ਤੋ ਪਹਿਲਾਂ ਇਹ ਕੋਰੀਡੋਰ ਬਿਲਕੁੱਲ ਤਿਆਰ ਹੋ ਜਾਵੇਗਾ, ਇਸਨੂੰ ਲਗਾਤਾਰ ਬਿਹਤਰ ਤੋ ਬਿਹਤਰ ਕਰਦੇ ਜਾਵੇਗਾ, ਸੰਗਤਾਂ ਨੂੰ ਹਰ ਸਹੂਲਤ ਮੁਹੱਈਆਂ ਕਰਵਾਈ ਜਾਵੇਗੀ ।

ਇਸ ਸਮਾਗਮ ਦੀ ਸਮਾਪਤੀ ਤੋ ਬਾਅਦ ਹਰ ਸਿੱਂਖ ਦੇ ਚੇਹਰੇ ਤੇ ਖੁਸੀ ਝਲਕ ਰਹੀ ਸੀ । ਇਸ ਲਾਂਘੇ ਦੇ ਖੁੱਲਣ ਦੀਆਂ ਖਬਰ੍ਹਾਂ ਸੁਣਕੇ ਅਮਰੀਕਾ ਅਤੇ ਚੀਨ ਨੇ ਇਸਦਾ ਸਵਾਗਤ ਕੀਤਾ ਅਤੇ ਕਿਹਾਂ ਕਿ ਇਹ ਲਾਂਘਾ ਦੋਵੇ ਮੁਲਕਾਂ ਦੇ ਸਬੰਧਾਂ ਨੂੰ ਵੀ ਸੁਧਾਰੇਗਾ ਅਤੇ ਤਰੱਕੀ ਦੀ ਨਵੀ ਰਾਹ ਬਣੇਗਾ । ਪ੍ਰੰਤੂ ਭਾਰਤ ਦੇ ਕੁੱਝ ਲੀਡਰਾਂ ਅਤੇ ਪਾਕਿਸਤਾਨ ਦੇ ਕੁੱਝ ਲੀਡਰਾਂ ਨੇ ਇਸਦਾ ਵਿਰੋਧ ਕਰਨਾਂ ਸੁਰੂ ਕਰ ਦਿੱਤਾ ਪਾਕਿਸਤਾਨ ਦੇ ਜਮੀਅਤ-ਉਲੇਮਾ-ਏ-ਇਸਲਾਮ-ਐਫ ਦੇ ਮੁਖੀ ਮੌਲਾਨਾਂ ਫਜਲੂਰ ਰਹਿਮਾਨ ਨੇ ਕਿਹਾਂ ਕਿ ਪਾਕਿ ਦੇ ਪ੍ਰਧਾਨ ਇਮਰਾਨ ਖਾਨ ਨੇ ਸੰਗਦ ਨੂੰ ਭਰੋਸੇ ਵਿਚ ਲਏ ਬਿਨ੍ਹਾਂ ਹੀ ਭਾਰਤ ਨਾਲ ਕਰਤਾਰ ਕੋਰੀਡੋਰ ਨੁੰ ਖੋਲਣ ਦੀ ਹਰੀ ਝੰਡੀ ਦੇ ਦਿੱਤੀ, ਇਮਰਾਨ ਖਾਨ ਨੇ ਆਪਣੇ ਵਿਦੇਸੀ ਮਾਲਕਾ ਨੁੰ ਖੁਸ ਕਰਨ ਅਤੇ ਘੱਟ ਗਿਣਤੀਆਂ ਨੂੰ ਖੁਸ ਕਰਨ ਲਈ ਇਹ ਕੀਤਾ, ਉਨ੍ਹਾਂ ਨੇ ਆਪਣੇ ਵੱਲੋ ਇੱਕ ਤਰਫਾ ਕਦਮ ਚੁੱਕਕੇ ਗਲਤੀ ਕੀਤੀ ਹੈ ਜਿਸਦੀ ਕੀਮਤ ਪਾਕਿਸਤਾਨ ਨੂੰ ਚਕਾਉਣੀ ਪਵੇਗੀ । ਇਨ੍ਹਾਂ ਸਭ ਵਿਰੋਧਾਂ ਦੇ ਬਾਵਜੂਦ ਪਾਕਿਸਤਾਨ ਸਰਕਾਰ ਵੱਲੋ ਸ੍ਰੀ ਕਰਤਾਰਪੁਰ ਸਾਹਿਬ ਸਰਹੱਦ ਤੇ ਇੱਕ ਇਮੀਗ੍ਰੇਸaਨ ਕੇਦਂਰ ਸਥਾਪਿਤ ਕੀਤਾ ਗਿਆ ।

ਦੋਵੇ ਦੇਸਾਂ ਦੀਆਂ ਸਿੱਖ ਸੰਗਤਾਂ ਇਸ ਲਾਂਘੇ ਦੇ ਖੁੱਲਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀਆਂ ਹਨ । ਰੱਬ ਖੁਸੀਆਂ ਲੈਕੇ ਆਵੇ ।

                                                ਚਲਦਾ---ਇੰਤਜਾਰ ਲਾਘਾਂ ਖੁੱਲਣ ਦਾ
                                            (ਲੇਖਕ ਸੈਬਂਰ ਸਿੰਘ ਗਾਹਲੇ +91-94648-77740)

Email: shembergahlay@gmail.com