ਮਨਪ੍ਰੀਤ ਕੌਰ 16391002 ਮੱਧਕਾਲੀ ਵਾਰਾ ਮੱਧਕਾਲ ਦੇ ਸਾਹਿਤ ਵਿੱਚ ਬੀਰ-ਰਸ ਤੇ ਯੁੱਧਾਂ ਦਾ ਬਿਆਨ ਦੇ ਤਿੰਨ ਕਾਵਿ-ਰੂਪਾਂ ਰਾਹੀ ਪ੍ਰਗਟਾਇਆ ਗਿਆ ਹੈ, ਜਿਨ੍ਹਾਂ ਵਿਚੋਂ ਵਾਰ, ਜੰਗਨਾਮਾ ਤੇ ਫੁਟਕਲ ਟੋਟਕੇ ਜਾਂ ਕਵਿਤਾਵਾਂ ਆਉਂਦੀਆ ਹਨ, ਪਰ ਇਸ ਕਾਲ ਦੇ ਪੰਜਾਬੀ ਸਾਹਿਤ ਦਾ ਸਭ ਤੋਂ ਸ੍ਰੋਮਣੀ ਤੇ ਪ੍ਰਸਿੱਧ ਰੂਪ ਵਾਰ ਹੀ ਹੈ। ਆਦਿ ਗ੍ਰੰਥ ਵਿੱਚ ਕੁੱਲ ਨੋਂ ਵਾਰਾਂ ਦੀਆਂ ਧੁਨੀਆਂ ਦਾ ਜਿਕਰ ਹੈ ਇਹਨਾਂ ਵਿਚੋਂ 6 ਵਾਰਾਂ ਨਿਸਚੇ ਹੀ ਮੱਧ ਕਾਲ ਨਾਲ ਸੰਬਧਿਤ ਮੰਨੀਆਂ ਜਾਂਦੀਆਂ ਹਨ।

                                                                  ਹਵਾਲਾ (ਪੰਜਾਬੀੀ ਸਾਹਿਤ ਦੀ ਉਤਪਤੀ ਤੇ ਵਿਕਾਸ)
                                                                (ਡਾ. ਕ੍ਰਿਪਾਲ ਸਿੰਘ ਕਸੇਲ, ਡਾ ਪਰਮਿੰਦਰ ਸਿੰਘ ਅਤੇ
                                                                           ਡਾ. ਗੋਬਿੰਦ ਸਿੰਘ ਲਾਂਬਾ)

1. ਰਾਇ ਕਮਾਲ ਮਉਜ ਦੀ ਵਾਰ: ਪੰਡਤ ਤਾਰਾ ਸਿੰਘ ਨਰੋਤਮ ਦੇ ਕਥਨ ਅਨੁਸਾਰ ਕਮਾਲ-ਦੀਨ ਤੇ ਮੌਜਦੀਨ ਤਲਵੰਡੀ ਦੇ ਸਾਰੰਗ ਦੇ ਪੁੱਤਰ ਸਨ। ਉਹ ਅਕਬਰ ਨੂੰ ਕਰ ਭਰਦੇ ਸਨ। ਕਮਾਲਦੀਨ ਨੇ ਕਿਸੇ ਤਰ੍ਹਾਂ ਅਕਬਰ ਦੇ ਸਾਹਮਣੇ ਝੂਠ ਬੋਲ ਕੇ ਸਾਰੰਗ ਨੂੰ ਕੈਦ ਕਰਾਉਣ ਦਾ ਜਿੰਮੇਵਾਰ ਸੀ। ਸਾਰੰਗ ਦੇ ਇੱਕ ਮਿੱਤਰ ਨੇ ਬਾਦਸਾਹ ਨੂੰ ਆਪਣੀ ਜਾਤੀਗ੍ਰੰਟੀ ਦੇ ਕੇ ਰਿਹਾ ਕਰਵਾ ਲਿਆ ਮਗਰੋਂ ਮੌਜਦੀਨ ਆਪਣੇ ਪੁੱਤਰ ਰਣਧੀਰ ਦੇ ਨਾਲ ਰਲ ਕੇ ਕਮਾਲਦੀਨ ਦੇ ਵਿਰੁੱਧ ਲੜਿਆ ਤੇ ਉਸ ਨੂੰ ਹਾਰ ਦਿੱਤੀ।

                                                               ਹਵਾਲਾ (ਪੰਜਾਬੀ ਸਾਹਿਤ ਵਿੱਚ ਬੀਰ-ਕਾਵਿ ਦਾ ਵਿਕਾਸ)
                                                                          ਡਾ. ਪ੍ਰੀਤਮ ਸਿੰਘ, ਪੰਨਾ 53

2. ਟੁੰਡੇ ਅਸਰਾਜੇ ਦੀ ਵਾਰ: ਡਾ. ਜਗਵੀਰ ਸਿੰਘ ਅਨੁਸਾਰ (ਪੰਜਾਬੀ ਸਾਹਿਤ ਦਾ ਇਤਿਹਾਸ) ਤੇ ਡਾ ਕ੍ਰਿਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ ਤੇ ਡਾ. ਗੋਬਿੰਦ ਸਿੰਘ ਲਾਬਾ ਅਨੁਸਾਰ (ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ) ਟੁੰਡੇ ਅਸਰਾਜੇ ਦੀ ਵਾਰ ਵਿਚਲੀ ਕਥਾ ਸਮੱਗਰੀ ਪੂਰਨ ਭਗਤ ਦੀ ਦੰਦ-ਕਥਾ ਨਾਲ ਮੇਲ ਖਾਂਦੀ ਹੈ ਜਿਸ ਨੂੰ ਕਿ ਮਤਰੇਈ ਮਾਂ ਦਾ ਪਿਆਰ ਨਾ ਕਬੂਲਣ ਕਰਕੇ ਮੌਤ ਦੀ ਸਜਾ ਦਿੱਤੀ ਗਈ। ਭਰ ਪੰਡਤ ਤਾਰਾ ਸਿੰਘ ਨਰੋਤਮ ਅਨੁਸਾਰ (ਪੰਜਾਬੀ ਸਾਹਿਤ ਵਿੱਚ ਬੀਰ-ਕਾਵਿ ਦਾ ਵਿਕਾਸ ਤੇ ਪੰਨਾ 55, ਡਾ ਪ੍ਰਤੀਮ ਸਿੰਘ) ਅਸਰਾਜ ਰਾਜਾ ਸਾਰੰਗ ਦੇ ਤਿੰਨ ਪੁੱਤਰਾਂ ਵਿਚੋਂ ਇੱਕ ਸੀ ਜਿਸ ਦੇ ਹੱਥ ਉਸ ਦੇ ਭਰਾਵਾਂ ਨੇ ਕੱਟ ਕੇ ਜੰਗਲ ਵਿਚ ਸੁੱਟ ਦਿੱਤਾ। 3. ਸਿੰਕਦਰ ਇਬਾਹੀਮ ਦੀ ਵਾਰ: ਇਸ ਵਾਰ ਵਿੱਚ ਇਬਰਾਹੀਮ ਦਾ ਕਿਸੇ ਬ੍ਰਾਹਮਣ ਇਸਤਰੀ ਦੀ ਸੁੰਦਰਤਾ ਦੇਖ ਕੇ ਉਸ ਦੀ ਪਤ ਲੁਟਣ/ਜਬਰੀ ਵਿਆਹੁਣ ਦਾ ਹੀਆ ਕਰਨਾ ਤੇ ਸਿਕੰਦਰ ਦਾ ਉਸ ਦੇ ਵਿਰੁੱੱਧ ਜੰਗ ਕਰਨ, ਉਸ ਨੂੰ ਸਿੱਧੇ ਰਾਹ ਪਾਉਣ ਤੇ ਅਬਲਾ ਨੂੰ ਛਡਾਉਣ ਦਾ ਜਿਕਰ ਹੈ।

                                                                 (ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਪੰਨਾ 66)
                                                         (ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 18 ਡਾ. ਜਗਬੀਰ ਸਿੰਘ)
                                                                          (ਦਿੱਲੀ ਯੂਨੀਵਰਸਿਟੀ, ਦਿੱਲੀ)
                                                  (ਪੰਜਾਬੀ ਸਾਹਿਤ ਵਿੱਚ ਬੀਰ-ਕਾਵਿ ਦਾ ਵਿਕਾਸ ਪੰਨਾ 58 ਡਾ. ਪ੍ਰੀਤਮ ਸਿੰਘ)

4. ਲਲਾ ਬਹਿਲੀਮਾ ਦੀ ਵਾਰ: ਲਲਾ ਬਹਿਲੀਮਾ ਕਾਂਗੜੇ ਦੇ ਰਾਜਪੂਤ ਸਰਦਾਰ ਹਨ ਜਿਹਨਾ ਦੀ ਲੜਾਈ ਪਾਣੀ ਦੇ ਮਾਮਲੇ ਨਾ ਦੇਣ ਤੋਂ ਹੋਈ ਕਹਾਣੀ ਆਪਣੇ ਆਪ ਵਿੱਚ ਹੀ ਬੜੀ ਸਪੱਸਟ ਹੈ।

                                                               (ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਪੰਨਾ 66)

5. ਹਸਨੇ ਮਹਿਮੇ ਦੀ ਵਾਰ: ਇਸ ਵਾਰ ਵਿਚ ਦੋ ਰਾਜਪੂਤ ਸਰਦਾਰਾਂ ਦੀ ਈਰਖਾ ਕਰਕੇ ਲੜਾਈ ਦਾ ਵਰਣਨ ਹੈ, ਮਹਿਮੇ ਨੇ ਹਸਨੇ ਨੂੰ ਕੈਦ ਕਰ ਲਿਆ ਪਰ ਉਹ ਬਚ ਨਿਕਲਿਆ ਅਤੇ ਫੌਜ ਲੈ ਕੇ ਮੁੜ ਮਹਿਮੇ ਨਾਲ ਲੜਨ ਆਇਆ, ਬਹਾਦਰੀ ਨਾਲ ਲੜਦਾ ਮਾਰਿਆ ਗਿਆ। 6. ਮੂਸੇ ਦੀ ਵਾਰ: ਮੂਸੇ ਦੀ ਮੰਗੇਤਰ ਦੇ ਕਿਸੇ ਹੋਰ ਨਾਲ ਵਿਆਹੇ ਜਾਣ ਉਤੇ ਮੂਸਾ ਉਸਦੇ ਪਤੀ ਨਾਲ ਜੰਗ ਲੜ ਕੇ ਉਸਨੂੰ ਖੋਹ ਲਿਆਉਦਾ ਹੈ, ਪਰ ਫੇਰ ਵੀ ਉਸ ਤੀਵੀਂ ਦੇ ਸਤ ਤੇ ਧਰਮ ਦੀ ਅਪੀਲ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਫੇਰ ਉਸ ਦੇ ਪਤੀ ਨਾਲ ਤੋਰ ਦਿੰਦਾ ਹੈ

                                                           (ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ 66)
                                                        (ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 19 ਡਾ ਜਗਬੀਰ ਸਿੰਘ)